• ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਮੈਡੀਕਲ ਵਿਦਿਆਰਥੀ 13 ਦਿਨ ਲਾਪਤਾ ਰਹਿਣ ਤੋਂ ਬਾਅਦ ਮਿਲਿਆ ਸੁਰੱਖਿਅਤ
    Jan 9 2025
    23 ਸਾਲਾ ਮੈਡੀਕਲ ਵਿਦਿਆਰਥੀ ਹਾਦੀ ਨਾਜ਼ਰੀ ਬਾਕਸਿੰਗ ਡੇਅ ਵਾਲੇ ਦਿਨ ਲਾਪਤਾ ਹੋ ਗਿਆ ਸੀ। 13 ਦਿਨਾਂ ਬਾਅਦ ਉਸਨੂੰ ਇੱਕ ਬੁੱਸ਼ਵਾਕਰਾਂ ਦੇ ਗਰੁੱਪ ਨੇ ਸੁਰੱਖਿਅਤ ਲੱਭਿਆ ਸੀ।
    Show More Show Less
    3 mins
  • ‘ਆਸਟ੍ਰੇਲੀਅਨ ਆਫ ਦਾ ਯੀਅਰ 2025’ ਲਈ ਨਾਮਜ਼ਦ ਹੋਏ ਪੋਰਟ ਔਗਸਟਾ ਦੇ ਡਾ. ਦਵਿੰਦਰ ਗਰੇਵਾਲ
    Jan 9 2025
    ਡਾਕਟਰ ਦਵਿੰਦਰ ਗਰੇਵਾਲ, ਦੱਖਣੀ ਆਸਟ੍ਰੇਲੀਆ ਦੇ ਪੋਰਟ ਔਗਸਟਾ ਇਲਾਕੇ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ। ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ ਡਾ: ਗਰੇਵਾਲ ਨੂੰ ਇੱਕ ਸਿਹਤ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸਦੇ ਨਾਲ ਹੀ ਉਹ ਅਤੇ ਹੋਟਲ ਸਨਅਤ ਵਿੱਚ ਇੱਕ ਨੌਕਰੀ-ਪ੍ਰਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਡਾ. ਗਰੇਵਾਲ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਦੀ ਸੀਨੀਅਰ ਕੈਟੇਗਰੀ ਲਈ ਦੱਖਣੀ ਆਸਟ੍ਰੇਲੀਆ ਤੋਂ ਨਾਮਜ਼ਦ ਕੀਤਾ ਗਿਆ ਹੈ।
    Show More Show Less
    14 mins
  • 2024 ਦੌਰਾਨ ਇਨ੍ਹਾਂ ਨੌਕਰੀਆਂ ਦੀਆਂ ਤਨਖਾਹਾਂ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਧ ਵਾਧਾ, ਜਾਣੋ ਕਿਹੜੇ ਕਿੱਤੇ ਹਨ ਸਭ ਤੋਂ ਲੋੜੀਂਦੇ
    Jan 9 2025
    ਆਸਟ੍ਰੇਲੀਆ ਭਰ ਵਿੱਚ ਕਈ ਨੌਕਰੀਆਂ ਦੀਆਂ ਤਨਖਾਹਾਂ ਵਿੱਚ ਮਹੱਤਵਪੂਰਨ ਵਾਧੇ ਦਰਜ ਕੀਤੇ ਗਏ ਹਨ। ਨੌਕਰੀ ਭਾਲਣ ਵਾਲੇ ਅਦਾਰੇ 'ਸੀਕ' ਦੇ ਨਵੇਂ ਅੰਕੜਿਆਂ ਨੇ ਅਜਿਹੀਆਂ ਨੌਕਰੀਆਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੇ 2024 ਵਿੱਚ ਸਭ ਤੋਂ ਤੇਜ਼ ਵਿਕਾਸ ਦਾ ਅਨੁਭਵ ਕੀਤਾ ਹੈ। ਅੰਕੜਿਆਂ ਅਨੁਸਾਰ ਜਨਵਰੀ ਤੋਂ ਲੈ ਕੇ 2024 ਦੇ ਅੰਤ ਤੱਕ ਕੁਝ ਕਿੱਤਿਆਂ ਦੀਆਂ ਤਨਖਾਹਾਂ ਵਿੱਚ 20 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਜਾਣੋ ਕਿਹੜੇ ਖੇਤਰ ਵਿੱਚ ਕੰਮ ਸਭ ਤੋਂ ਲਾਭਦਾਇਕ ਹੈ, ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ.........
    Show More Show Less
    6 mins
  • ਖ਼ਬਰਨਾਮਾ: 'ਅਜਿਹਾ ਕੋਈ ਚਮਤਕਾਰ ਨਹੀਂ ਹੋਣ ਵਾਲਾ ਜਿਸ ਨਾਲ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣੇ'- ਜਸਟਿਨ ਟਰੂਡੋ
    Jan 8 2025
    ਆਪਣੇ ਅਹੁਦੇ ਨੂੰ ਛੱਡ ਰਹੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਜਿਹਾ ਕੋਈ ਚਮਤਕਾਰ ਨਹੀਂ ਹੋਣ ਵਾਲਾ ਜਿਸ ਨਾਲ ਕੈਨੇਡਾ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣ ਜਾਵੇਗਾ। ਮਿਸਟਰ ਟਰੂਡੋ ਦਾ ਇਹ ਬਿਆਨ ਉਦੋਂ ਆਇਆ ਜਦੋਂ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਲਗਾਤਾਰ ਤਾਅਨੇ ਮਾਰਦੇ ਹੋਏ ਅਮਰੀਕਾ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਯਾਦ ਰਹੇ ਕਿ ਸ਼੍ਰੀ ਟਰੰਪ 20 ਜਨਵਰੀ ਨੂੰ ਵ੍ਹਾਈਟ ਹਾਊਸ ਵਿੱਚ ਦਾਖਲ ਹੋਣ ਜਾ ਰਹੇ ਹਨ।
    Show More Show Less
    4 mins
  • ਬਾਲੀਵੁੱਡ ਗੱਪਸ਼ੱਪ: ਇਹ ਸਨ 2024 ਦੀਆਂ ਹਿੱਟ ਤੇ ਫਲਾਪ ਫਿਲਮਾਂ, ਹੁਣ 2025 ਵਿੱਚ ਕਿਹੋ ਜਿਹਿਆਂ ਫਿਲਮਾਂ ਦੀ ਉਡੀਕ ਹੈ?
    Jan 8 2025
    2024 ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਵਿਚੋਂ ‘ਜੱਟ ਐਂਡ ਜੂਲੀਅਟ 3’, ‘ਓਏ ਭੋਲੇ ਓਏ’ ਅਤੇ ‘ਅਰਦਾਸ ਸਰਬਤ ਦੇ ਭਲੇ ਦੀ’ ਚਰਚਾ ਵਿੱਚ ਰਹੀਆਂ। ਦੂਸਰੇ ਪਾਸੇ, 2025 ਵਿੱਚ ‘ਅਕਾਲ’, ‘ਸਰਦਾਰ ਜੀ 3’ ਅਤੇ ‘ਸਰਬਾਲਾ ਜੀ’ ਲਈ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਿਛਲੇ ਸਾਲ ਦੀਆਂ ਹਿੱਟ ਅਤੇ ਫਲਾਪ ਫ਼ਿਲਮਾਂ ਅਤੇ ਇਸ ਸਾਲ ਦੀਆਂ ਨਵੀਆਂ ਫ਼ਿਲਮਾਂ ਦਾ ਪੂਰਾ ਵੇਰਵਾ ਇਸ ਬਾਲੀਵੁੱਡ ਗੱਪਸ਼ੱਪ ਵਿੱਚ ਜਾਣੋ।
    Show More Show Less
    8 mins
  • ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਲਗਭਗ ਦੋ ਸਾਲਾਂ ਵਿੱਚ ਪਹਿਲੀ ਵਾਰ ਘਟੀਆਂ
    Jan 8 2025
    ਲਗਭਗ ਦੋ ਸਾਲਾਂ ਤੋਂ ਘਰਾਂ ਦੀਆਂ ਵੱਧਦੀਆਂ ਕੀਮਤਾਂ ਤੋਂ ਜੂਝ ਰਹੇ ਆਸਟ੍ਰੇਲੀਆ ਦੇ ਵਸਨੀਕਾਂ ਨੂੰ ਹੁਣ ਕੁਝ ਰਾਹਤ ਮਿਲ ਸਕਦੀ ਹੈ। ਕਿਉਂਕਿ ਨਵੇਂ ਜਾਰੀ ਹੋਏ ਅੰਕੜੇ ਘਰਾਂ ਦੀਆਂ ਕੀਮਤਾਂ ਵਿੱਚ ਰਾਸ਼ਟਰੀ ਗਿਰਾਵਟ ਦਾ ਸੰਕੇਤ ਦੇ ਰਹੇ ਹਨ। ਇਹਨਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਦਸੰਬਰ 2024 ਵਿੱਚ ਆਸਟ੍ਰੇਲੀਆ ਦੇ ਪੰਜਾਂ ਰਾਜਧਾਨੀ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਜਿਸ ਵਿੱਚ ਸਭ ਤੋਂ ਵੱਡੀ ਗਿਰਾਵਟ ਮੇਲਬਰਨ ਵਿੱਚ ਦਰਜ ਕੀਤੀ ਗਈ ਹੈ। ਜਾਣੋ ਪੂਰਾ ਮਾਮਲਾ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ......
    Show More Show Less
    4 mins
  • ਪਾਕਿਸਤਾਨ ਡਾਇਰੀ: ਮਨੁੱਖੀ ਤਸਕਰੀ ਕਰਨ ਵਾਲਿਆਂ ਖਿਲਾਫ਼ ਬਣੇਗਾ ਸਖਤ ਕਾਨੂੰਨ
    Jan 8 2025
    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਕਰਨ ਵਾਲੇ ਲੋਕਾਂ ਖਿਲਾਫ਼ ਕਾਨੂੰਨ ਬਨਾਉਣ ਜਾ ਰਹੀ ਹੈ। ਇਸ ਮਾਮਲੇ ਵਿੱਚ ਕਾਨੂੰਨ ਅਤੇ ਨਿਆਂ ਮੰਤਰਾਲੇ ਸਮੇਤ ਬਾਕੀ ਮਹਿਕਮਿਆਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਕਾਨੂੰਨ ਜਲਦ ਤੋਂ ਜਲਦ ਬਣਾ ਕੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਦੇ ਧੰਦੇ ਵਿੱਚ ਜੁੜੇ ਲੋਕ, ਹੋਰਨਾਂ ਲੋਕਾਂ ਨੂੰ ਲਾਲਚ ਦੇ ਕੇ ਜਾਨਲੇਵਾ ਸਫਰ ਵੱਲ ਤੋਰ ਦਿੰਦੇ ਹਨ ਤੇ ਅਜਿਹੇ ਲੋਕਾਂ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਣੀ ਚਾਹੀਦੀ ਬਲਕਿ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਡੰਕੀ ਲਾ ਕੇ ਯੂਰਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 80 ਪਾਕਿਸਤਾਨੀ ਨਾਗਰਿਕਾਂ ਵਿੱਚੋਂ 50 ਲੋਕਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
    Show More Show Less
    8 mins
  • ‘COVID-19 ਤੋਂ ਬਹੁਤ ਵੱਖਰਾ': ਚੀਨ ਵਿੱਚ HMPV ਦੇ ਪ੍ਰਕੋਪ ਬਾਰੇ ਜਾਨਣ ਵਾਲੀਆਂ ਗੱਲਾਂ
    Jan 8 2025
    ਅੱਜ ਕੱਲ ਸੋਸ਼ਲ ਮੀਡੀਆ 'ਤੇ ਕੁੱਝ ਅਜਿਹੀਆਂ ਪੋਸਟਾਂ ਦੀ ਭਰਮਾਰ ਹੈ ਜਿਨ੍ਹਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਚੀਨ ਵਿੱਚ ਇੱਕ ਨਵੀਂ ਮਹਾਮਾਰੀ ਸ਼ੁਰੂ ਹੋ ਸਕਦੀ ਹੈ। ਪਰ ਇਸ ਬਿਮਾਰੀ ਦੇ ਕਾਰਕਾਂ ਉੱਤੇ ਗੌਰ ਕਰਨ ਵਾਲੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਡਰ ਬੇਲੋੜਾ ਸਾਬਤ ਹੋ ਸਕਦਾ ਹੈ।
    Show More Show Less
    3 mins